ਕ੍ਰਿਸ਼ੀ ਵਿਗਿਆਨ ਕੇਂਦਰ, ਲੁਧਿਆਣਾ (ਸਮਰਾਲਾ)
ਨਿਲਾਮੀ ਨੋਟਿਸ
ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਲੁਧਿਆਣਾ (ਸਮਰਾਲਾ) ਵਿਖੇ ਅਮਰੂਦ ਦੇ ਬਾਗ (4 ਕਨਾਲ), 2 ਅੰਬ ਦੇ ਦਰੱਖਤ ਅਤੇ 3 ਜਾਮਨ ਦੇ ਦਰੱਖਤਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ 09 ਮਈ, 2024 ਨੂੰ ਸਵੇਰੇ 11.00 ਵਜੇ ਕੀਤੀ ਜਾਵੇਗੀ। ਚਾਹਵਾਨ ਸੱਜਣ ਮੌਕੇ ਤੇ ਪਹੁੰਚ ਕੇ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਫ਼ਲਾਂ ਦੀ ਫ਼ਸਲ ਕਿਸੇ ਵੀ ਕਾਰਜ ਦਿਵਸ ਨੂੰ ਐਸੋਸੀਏਟ ਡਾਇਰੈਕਟਰ (ਸਿਖਲਾਈ) ਦੀ ਪੂਰਨ ਆਗਿਆ ਲੈ ਕੇ ਦੇਖੀ ਜਾ ਸਕਦੀ ਹੈ। ਸਫਲ ਬੋਲੀਕਾਰ ਨੂੰ ਬੋਲੀ ਦੀ ਅੱਧੀ ਰਕਮ, ਬੋਲੀ ਖਤਮ ਹੋਣ ਸਮੇਂ ਹੀ ਜਮ੍ਹਾਂ ਕਰਵਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਬੋਲੀਕਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੋਵੇਗਾ। ਬੋਲੀ ਦੀਆਂ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ।
ਐਸੋਸੀਏਟ ਡਾਇਰੈਕਟਰ (ਸਿਖਲਾਈ)
ਕੇ.ਵੀ.ਕੇ ਲੁਧਿਆਣਾ (ਸਮਰਾਲਾ) |