ਖੇਤਰੀ ਖੋਜ ਕੇਂਦਰ
ਕਪੂਰਥਲਾ
ਨਿਲਾਮੀ ਸੂਚਨਾ
ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਖੇਤਰੀ ਖੋਜ ਕੇਂਦਰ, ਕਪੂਰਥਲਾ ਵਿਖੇ ਝੋਨਾ ਬਾਸਮਤੀ ਅਤੇ ਮੱਕੀ ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ, ਦੀ ਨਿਲਾਮੀ ਮਿਤੀ 09-10-2025 ਨੂੰ ਖੁੱਲੀ ਬੋਲੀ ਰਾਹੀਂ ਕੀਤੀ ਜਾਣੀ ਹੈ। ਜੋ ਵਿਅਕਤੀ ਇਸ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਮਿਤੀ 09-10-2025 ਨੂੰ ਸਵੇਰੇ 11.00 ਵਜੇ ਇਸ ਨਿਲਾਮੀ ਵਿੱਚ ਹਿੱਸਾ ਲੈ ਸਕਦਾ ਹੈ।
| ਲੜੀ ਨੰ: |
ਫਸਲ |
ਮਾਤਰਾ |
| 1. |
ਝੋਨਾ ਬਾਸਮਤੀ |
43.84 ਕੁਇੰਟਲ |
| 2. |
ਮੱਕੀ |
1.20 ਕੁਇੰਟਲ |
ਸਫਲ ਬੋਲੀਕਾਰ ਨੂੰ ਬੋਲੀ ਖਤਮ ਹੋਣ ਤੋਂ ਬਾਅਦ ਜਿਣਸ ਦੀ ਕੁੱਲ ਰਕਮ ਦੀ ਅਦਾਇਗੀ ਮੌਕੇ ਤੇ ਜਮ੍ਹਾਂ ਕਰਵਾਉਣੀ ਪਵੇਗੀ। ਜਿਣਸ ਦੀ ਚੁਕਾਈ ਇੱਕ ਹਫਤੇ ਦੇ ਅੰਦਰ ਅੰਦਰ ਕਰਨੀ ਪਵੇਗੀ। ਜਿਣਸ ਦੀ ਚੁਕਾਈ, ਤੁਲਾਈ, ਲੇਬਰ ਅਤੇ ਆਵਾਜਾਈ ਦਾ ਸਾਰਾ ਖਰਚਾ ਸਫਲ ਬੋਲੀਕਾਰ ਦਾ ਹੋਵੇਗਾ। ਜਿਣਸ ਦੀ ਬੋਲੀ ਜਿਵੇਂ ਹੈ, ਜਿੱਥੇ ਹੈ ਅਤੇ ਜਿਸ ਤਰ੍ਹਾਂ ਦਾ ਹੈ, ਦੇ ਹਿਸਾਬ ਨਾਲ ਕੀਤੀ ਜਾਵੇਗੀ ਅਤੇ ਬਾਰਦਾਨਾ ਨਾਲ ਨਹੀਂ ਦਿੱਤਾ ਜਾਵੇਗਾ। ਮਾਰਕੀਟ ਫੀਸ, ਸੇਲ ਟੈਕਸ ਜਾਂ ਹੋਰ ਕਿਸੇ ਕਿਸਮ ਦਾ ਖਰਚਾ ਖਰੀਦਦਾਰ ਦਾ ਹੋਵੇਗਾ। ਨਿਲਾਮੀ ਬਿਨ੍ਹਾਂ ਕਿਸੇ ਕਾਰਨ ਦੱਸੇ ਰੱਦ ਵੀ ਕੀਤੀ ਜਾ ਸਕਦੀ ਹੈ।
ਨਿਰਦੇਸ਼ਕ
ਖੇਤਰੀ ਖੋਜ ਕੇਂਦਰ
ਕਪੂਰਥਲਾ
ਮੀਮੋ ਨੰ: ਆਰ.ਐਸ.ਕਪੂਰਥਲਾ/2025/1569
ਮਿਤੀ : 29-09-2025 |