Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਨੇ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦੀ ਛੱਤ ਬਗੀਚੀ ਦੇ ਪਸਾਰ ਲਈ ਕੀਤੀ ਸੰਧੀ
18-03-2019 Read in English

ਪੀ ਏ ਯੂ ਨੇ ਅੱਜ ਮੈਸ. ਇਨੋਵੇਟਿਵ ਗਰੀਨ ਹਾਊਸ ਪ੍ਰੋਜੈਕਟਸ ਐਲ ਐਲ ਪੀ, ਰਜਿ: ਦਫ਼ਤਰ ਐਸ ਸੀ ਐਫ-37, ਨੇੜੇ ਸਟੇਟ ਬੈਂਕ ਆਫ਼ ਇੰਡੀਆ, ਸਬਜ਼ੀ ਮੰਡੀ ਬਠਿੰਡਾ-151001 ਨਾਲ ਇੱਕ ਸੰਧੀ ਤੇ ਦਸਤਖ਼ਤ ਕੀਤੇ। ਇਹ ਸੰਧੀ ਪੀ ਏ ਯੂ ਵਲੋਂ ਸਿਫ਼ਾਰਸ਼ ਕੀਤੀ ਜਾਣ ਵਾਲੀ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦੀ ਛੱਤ-ਬਗੀਚੀ ਦੇ ਪਸਾਰ ਲਈ ਕੀਤੀ ਗਈ। ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਸ੍ਰੀ ਰਾਜੀਵ ਚੌਧਰੀ ਅਤੇ ਸ੍ਰੀ ਦੇਵਿੰਦਰ ਗੋਸਵਾਮੀ ਨੇ ਸੰਧੀ ਦੇ ਕਾਗਜ਼ਾਂ ਤੇ ਦਸਤਖ਼ਤ ਕੀਤੇ। ਡਾ ਬੈਂਸ ਨੇ ਸਮਝੌਤੇ ਤੇ ਸਹੀ ਪਾਉਣ ਵਾਲੀ ਫਰਮ ਨੂੰ ਇਸ ਵਪਾਰੀਕਰਨ ਦੀ ਜ਼ਿੰਮੇਵਾਰੀ ਲੈਣ ਲਈ ਵਧਾਈ ਦਿੱਤੀ। ਉਨ੍ਹਾਂ ਪੀ ਏ ਯੂ ਵਲੋਂ ਵਿਕਸਿਤ ਤਕਨੀਕਾਂ ਦੇ ਬਿਹਤਰ ਵਪਾਰਕ ਸਿੱਟਿਆਂ ਤੇ ਵੀ ਰੌਸ਼ਨੀ ਪਾਈ ।

ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਸੀਨੀਅਰ ਖੋਜ ਇੰਜੀਨੀਅਰ ਡਾ ਕੇ ਜੀ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੀ ਏ ਯੂ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਦੀਆਂ ਲੋੜਾਂ ਅਨੁਸਾਰ ਪੌਸ਼ਟਿਕ ਸਬਜ਼ੀਆਂ ਦੀ ਇਕ ਮਿੱਟੀ ਰਹਿਤ ਛੱਤ ਬਗੀਚੀ ਦੇ ਮਾਡਲ ਦਾ ਵਿਕਾਸ ਕਰਨ ਵਾਲੀ ਪਹਿਲੀ ਸੰਸਥਾ ਹੈ। ਇਸ ਤਕਨੀਕ ਲਈ 12.6 ਵਰਗ ਮੀਟਰ ਜਗ੍ਹਾ ਦੀ ਲੋੜ ਹੈ ਜਿਸਦੀ ਲੰਬਾਈ ਚੌੜਾਈ ਮੁਤਾਬਕ ਮਿਣਤੀ 4.2 ਮੀਟਰ ਗ 3 ਮੀਟਰ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ 2 ਤੋਂ 4 ਜੀਆਂ ਦੇ ਪਰਿਵਾਰ ਦੀ ਲੋੜ ਲਈ ਕੁੱਲ 20 ਵਰਗ ਮੀਟਰ (5.5 ਮੀਟਰਗ3.6 ਮੀਟਰ) ਜਗ੍ਹਾ ਕਾਫੀ ਹੈ। ਇਸ ਵਿਚ 10 ਸਬਜ਼ੀਆਂ ਜਿਨ੍ਹਾਂ ਵਿਚ ਟਮਾਟਰ, ਖੀਰਾ, ਬਰੋਕਲੀ, ਪਾਲਕ ਚੀਨੀ ਸਰੋਂ ਆਦਿ ਸਬਜ਼ੀਆਂ ਸਾਰਾ ਸਾਲ ਉਗਾਈਆਂ ਜਾ ਸਕਦੀਆਂ ਹਨ।

ਅਡਜੰਕਟ ਪ੍ਰੋਫੈਸਰ ਡਾ ਐਸ ਐਸ ਚਾਹਲ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ ਏ ਯੂ ਨੇ ਹੁਣ ਤੱਕ 47 ਤਕਨੀਕਾਂ ਦੇ ਵਿਕਾਸ ਲਈ 204 ਸੰਧੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਸਰੋਂ ਦੀ ਦੋਗਲੀ ਕਿਸਮ, ਮਿਰਚ, ਬੈਂਗਣ, ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਅਨਾਜ ਸੁਕਾਉਣ ਵਾਲੀ ਸੌਰ ਮਸ਼ੀਨ, ਪਾਣੀ ਪਰਖ ਕਿੱਟ, ਸੇਬ ਸਿਰਕਾ ਆਦਿ ਪ੍ਰਮੁੱਖ ਹਨ।

ਇਸ ਮੌਕੇ ਹੋਰਾਂ ਤੋਂ ਬਿਨਾ ਵਧੀਕ ਨਿਰਦੇਸ਼ਕ ਖੋਜ ਡਾ. ਜੀ ਐਸ ਮਨੇਸ, ਡਾ. ਰਾਜਨ ਅਗਰਵਾਲ, ਡਾ. ਅੰਗਰੇਜ਼ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Technology Marketing
and IPR Cell
  © Punjab Agricultural University Disclaimer | Privacy Policy | Contact Us