Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੰਜਾਬ ਦੇ ਕੰਢੀ ਖੇਤਰ ਵਿੱਚ ਜੜੀ-ਬੂਟੀ ਪੌਦਿਆਂ ਦੀ ਪੈਦਾਵਾਰ ਦੀ ਸੰਭਾਵਨਾ ਤੇ ਗੋਸ਼ਟੀ
15-04-2019 Read in English

ਡਾ. ਡੀ.ਆਰ. ਭੂੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਨੈਸ਼ਨਲ ਮੈਡੀਸੀਨਲ ਪਲਾਂਟਸ ਬੋਰਡ (ਐਨ.ਐਮ.ਪੀ.ਬੀ.) ਦੇ ਰਿਜਨਲ ਸੈਂਟਰ ਜੋਗਿੰਦਰਨਗਰ, ਹਿਮਾਚਲ ਪ੍ਰਦੇਸ਼ ਦੇ ਸਹਿਯੋਗ ਨਾਲ ਪੰਜਾਬ ਦੇ ਕੰਢੀ ਇਲਾਕੇ ਵਿੱਚ ਜੜੀ ਬੂਟੀ ਪੌਦਿਆਂ ਦੀ ਪੈਦਾਵਾਰ ਤੇ ਗੋਸ਼ਟੀ ਦਾ ਆਯੋਜਿਤ ਕੀਤਾ ਗਿਆ। ਇਸ ਗੋਸ਼ਟੀ ਵਿੱਚ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਅਤੇ ਐਨ.ਐਮ.ਪੀ.ਬੀ. ਦੇ ਵਿਗਿਆਨੀਆਂ, ਪੰਜਾਬ ਰਾਜ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ, ਖੇਤੀਬਾੜੀ ਅਧਿਕਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ। ਡਾ. ਪਰਮਿੰਦਰ ਸਿੰਘ ਸੰਧੂ, ਐਗਰੋਨੋਮਿਸਟ, ਆਰ.ਆਰ.ਐਸ., ਬੱਲੋਵਾਲ ਸੌਂਖੜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਮਨਮੋਹਨਜੀਤ ਸਿੰਘ, ਨਿਰਦੇਸ਼ਕ, ਆਰ.ਆਰ.ਐਸ., ਬੱਲੋਵਾਲ ਸੌਂਖੜੀ ਨੇ ਪੰਜਾਬ ਦੇ ਕੰਢੀ ਇਲਾਕੇ ਵਿੱਚ ਜੜੀ-ਬੂਟੀ ਪੌਦਿਆਂ ਦੀ ਖੇਤੀ ਲਈ ਅਤੇ ਖੇਤੀਬਾੜੀ ਖੇਤਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕੰਢੀ ਇਲਾਕੇ ਲਈ ਢੁਕਵੀਆਂ ਕਿਸਮਾਂ ਦੀ ਪੈਦਾਵਾਰ ਤੇ ਖੋਜ ਕਰਨ ਅਤੇ ਉਹਨਾਂ ਦੀ ਮਾਰਕੀਟਿੰਗ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਲਈ ਸੱਦਾ ਦਿੱਤਾ। ਇਸ ਮੌਕੇ ਡਾ. ਅਰੁਨ ਚੰਦਨ, ਖੇਤਰੀ ਨਿਰਦੇਸ਼ਕ, ਐਨ.ਐਮ.ਪੀ.ਬੀ., ਜੋਗਿੰਦਰਨਗਰ ਨੇ ਕਿਸਾਨਾਂ ਦੇ ਮੁਨਾਫੇ ਲਈ ਜੜੀ-ਬੂਟੀ ਪੌਦਿਆਂ ਤੇ ਖੋਜ ਨੂੰ ਮਜਬੂਤ ਬਣਾਉੁਣ ਅਤੇ ਜੜੀ ਬੂਟਿਆਂ ਨੂੰ ਪ੍ਰਚਲਿਤ ਕਰਨ ਵਿੱਚ ਐਨ.ਐਮ.ਪੀ.ਬੀ. ਦੀ ਭੂਮਿਕਾ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਸਰਪਗੰਧਾ, ਸ਼ਤਾਵਰੀ ਅਤੇ ਜੋਤਿਸ਼ਮਤੀ ਬੂਟੀ ਤੇ ਖੋਜ ਕਰਨ ਦਾ ਸੁਝਾਅ ਦਿੱਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪਹੁੰਚੇ ਡਾ. ਰਜਿੰਦਰ ਕੁਮਾਰ ਨੇ ਯੂਨਵਿਰਸਿਟੀ ਵੱਲੋਂ ਹੁਣ ਤੱਕ ਕੀਤੀ ਗਈ ਖੋਜ ਅਤੇ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਦਲਜੀਤ ਸਿੰਘ, ਡੀ.ਐਫ.ਓ., ਫਿਲੌਰ ਨੇ ਜੜੀ-ਬੂਟੀ ਪੌਦਿਆਂ ਦੀ ਖੇਤੀ ਕਰਨ ਲਈ ਕਿਸਾਨਾਂ ਨੂੰ ਉਤਸਾਹਿਤ ਕਰਨ ਲਈ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਵਿਚਾਰ ਵਟਾਂਦਰੇ ਦੌਰਾਨ ਵੱਖ-ਵੱਖ ਪ੍ਰਜਾਤੀਆਂ ਦੀ ਖੇਤੀ ਤੇ ਖੋਜ ਕਰਨ ਸਬੰਧੀ ਚਰਚਾ ਕੀਤੀ ਗਈ। ਕਿਸਾਨਾਂ ਨੇ ਜੜੀ-ਬੂੂਟੀ ਪੌਦਿਆਂ ਦੀ ਖੇਤੀ ਕਰਨ ਵਿੱਚ ਉਨ੍ਹ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਵਿਜੈ ਕੁਮਾਰ, ਅਸਿਸਟੈਂਟ ਪਲਾਂਟ ਬ੍ਰੀਡਰ, ਡਾ. ਅਨਿਲ ਖੋਖਰ, ਸਹਾਇਕ ਖੇਤੀ ਵਿਗਿਆਨੀ, ਡਾ. ਵਰੁਣ ਅਤਰੀ, ਸਹਾਇਕ ਸਿਲਵੀਕਲਚਰਿਸਟ, ਆਰ. ਆਰ. ਐਸ., ਬੱਲੋਵਾਲ ਸੌਂਖੜੀ ਅਤੇ ਡਾ. ਮਨਿੰਦਰ ਸਿੰਘ, ਡੀ.ਈ.ਐਸ., ਕੇ.ਵੀ.ਕੇ., ਜਲੰਧਰ ਵੀ ਮੌਜੂਦ ਸਨ। ਇਸ ਮੌਕੇ ਡਾ.ਰਾਜ ਕੁਮਾਰ, ਖੇਤੀਬਾੜੀ ਅਫ਼ਸਰ ਬਲਾਚੌਰ, ਸ਼੍ਰੀ ਪਰਮਜੀਤ ਸਿੰਘ. ਪ੍ਰਗਤੀਸ਼ੀਲ ਕਿਸਾਨ, ਸ਼੍ਰੀ ਨਰੇਸ਼ ਕੁਮਾਰ (ਡਾਇਰੈਕਟਰ, ਐਫ.ਪੀ.ੳ., ਨੂਰਪੂਰ ਬੇਦੀ) ਅਤੇ ਸ਼੍ਰੀ. ਲਖਵਿੰਦਰ ਸਿੰਘ (ਨਿਰਦੇਸ਼ਕ, ਸੂਵੇ ਉਤਪਾਦਕ ਕੰਪਨੀ) ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।

Technology Marketing
and IPR Cell
  © Punjab Agricultural University Disclaimer | Privacy Policy | Contact Us