Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਦੀ ਉੱਚ ਪੱਧਰੀ ਟੀਮ ਨੇ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ
30-06-2022 Read in English

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਅਤੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਐਸ ਸੋਢੀ ਦੀ ਅਗਵਾਈ ਹੇਠ ਖੇਤੀ ਵਿਗਿਆਨੀਆਂ ਨੇ ਬੀਤੇ ਦਿਨੀਂ ਜ਼ਿਲ਼ਾ ਬਠਿੰਡਾ ਦੇ ਬਲਾਕ ਸੰਗਤ ਦੇ ਪਿੰਡਾਂ ਗੁਰੂਸਰ ਸੈਨੇਵਾਲਾ, ਗਹਿਰੀ ਬੁੱਟਰ, ਮਸ਼ਾਣਾ, ਗੁਰਥੜੀ, ਪੱਕ ਕਲਾਂ ਅਤੇ ਫੱਲੜ ਆਦਿ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫਸਲ ਸਬੰਧੀ ਜਾਣਕਾਰੀ ਇਕੱਤਰ ਕੀਤੀ ।

ਨਰਮੇ ਦੇ ਲਗਭਗ ਸਾਰੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ। ਕਈ ਖੇਤਾਂ ਵਿੱਚ ਹਮਲਾ ਆਰਥਿਕ ਕਗਾਰ ਤੋਂ ਉੱਪਰ ਵੀ ਪਾਇਆ ਗਿਆ । ਕਿਸੇ ਵੀ ਖੇਤ ਵਿੱਚ ਗੁਲਾਬੀ ਸੁੰਡੀ ਅਤੇ ਹਰੇ ਤੇਲੇ ਦਾ ਹਮਲਾ ਵੇਖਣ ਵਿੱਚ ਨਹੀਂ ਆਇਆ। ਨਰਮੇ ਦੀ ਲਗਭਗ ਸਾਰੀ ਫਸਲ ਔੜ ਦੀ ਮਾਰ ਹੇਠ ਆਈ ਹੋਈ ਹੈ ਜਿੱਥੇ ਕਿ ਇਸ ਵੇਲੇ ਫਸਲ ਨੂੰ ਪਾਣੀ ਲਗਾਉਣ ਦੀ ਸਖਤ ਜ਼ਰੂਰਤ ਹੈ।

ਪੀ.ਏ.ਯੂ. ਮਾਹਿਰਾਂ ਨੇ ਇਸ ਮੌਕੇ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਕਿ ਆਪਣੇ ਨਰਮੇ ਵਾਲੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਖਾਸ ਕਰਕੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਸੁਚੇਤ ਰਹਿਣ। ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਜਿੱਥੇ ਵੀ ਨਰਮੇ ਦੇ ਹਾਨੀਕਾਰਕ ਕੀੜਿਆਂ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਹੋਵੇ ਉੱਥੇ ਚਿੱਟੀ ਮੱਖੀ ਦੇ ਹਮਲੇ ਤੋਂ ਰੋਕਥਾਮ ਲਈ ਨਿੰਬੀਸਡੀਨ ਜਾਂ ਅਚੂਕ ਇੱਕ ਲਿਟਰ ਜਾਂ ਪੀ ਏ ਯੂ ਨਿੰਮ ਦਾ ਘੋਲ 1200 ਮਿਲੀ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ ਅਤੇ ਲੋੜ ਪੈਣ ਤੇ ਕਿ੍ਰਸ਼ੀ ਵਿਗਿਆਨ ਕੇਂਦਰ, ਫਾਰਮ ਸਾਲਹਕਾਰ ਸੇਵਾ, ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਵਿਭਾਗ ਦੇ ਪਸਾਰ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।

Technology Marketing
and IPR Cell
  © Punjab Agricultural University Disclaimer | Privacy Policy | Contact Us