Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ ਏ ਯੂ ਵਿਖੇ ਡਾ ਖੁਸ਼ ਫਾਊਂਡੇਸ਼ਨ ਵਲੋਂ ਦੋ ਰੋਜ਼ਾ ਵਿਚਾਰ ਚਰਚਾ ਸਿੰਪੋਜ਼ੀਅਮ ਨੇਪਰੇ ਚੜ੍ਹਿਆ
18-08-2022 Read in English

ਪੀ ਏ ਯੂ ਵਿਚ ਡਾ: ਜੀ.ਐੱਸ. ਖੁਸ਼ ਫਾਊਂਡੇਸ਼ਨ ਵਲੋਂ ਉੱਘੇ ਖੇਤੀ ਵਿਗਿਆਨੀ ਡਾ: ਦਰਸ਼ਨ ਸਿੰਘ ਬਰਾੜ ਦੇ ਸਨਮਾਨ ਵਿੱਚ ਆਯੋਜਿਤ ਭਾਰਤ ਦੇ ਹਰੀ ਕ੍ਰਾਂਤੀ ਦੇ ਧੁਰੇ ਵਿਚ ਆਈਆਂ ਤਬਦੀਲੀਆਂ ਨੂੰ ਵਿਚਾਰਨ ਦੇ ਉਦੇਸ਼ ਨਾਲ ਦੋ ਰੋਜ਼ਾ ਸਿੰਪੋਜ਼ੀਅਮ ਕੱਲ੍ਹ ਸਮਾਪਤ ਹੋ ਗਿਆ।

'ਰਿਸੋਰਸ ਮੈਨੇਜਮੈਂਟ ਵਿਚ ਇਨੋਵੇਸ਼ਨਜ਼' ਵਿਸ਼ੇ ਦੇ ਅਨੁਸਾਰ, ਮੁੱਖ ਬੁਲਾਰੇ ਡਾ: ਸੁਰੇਸ਼ ਕੁਮਾਰ ਚੌਧਰੀ, ਡਿਪਟੀ ਡਾਇਰੈਕਟਰ ਜਨਰਲ, ਕੁਦਰਤੀ ਸਰੋਤ ਪ੍ਰਬੰਧਨ, ਆਈ.ਸੀ.ਏ.ਆਰ. ਅਤੇ ਡਾ: ਮੰਗੀ ਲਾਲ ਜਾਟ, ਗਲੋਬਲ ਰਿਸਰਚ ਪ੍ਰੋਗਰਾਮ ਡਾਇਰੈਕਟਰ ਫਾਰ ਰੈਸਿਲਿਏਂਟ ਫਾਰਮਜ਼ ਐਂਡ ਫੂਡ ਸਿਸਟਮ, ਆਈ.ਸੀ.ਏ.ਆਰ. ਨੇ ਕ੍ਰਮਵਾਰ ਛੋਟੇ ਕਿਸਾਨਾਂ ਦੇ ਖੇਤੀਬਾੜੀ ਵਾਤਾਵਰਣ ਦੀ ਸਥਿਰਤਾ ਵਿਚ ਯੋਗਦਾਨ ਬਾਰੇ ਭਾਸ਼ਣ ਦਿਿੱਤੇ । ਡਾ: ਬੀ.ਐਸ. ਢਿੱਲੋਂ ਸਾਬਕਾ ਪੀਏਯੂ, ਵਾਈਸ ਚਾਂਸਲਰ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ, ਜਦਕਿ ਪੀਏਯੂ ਦੇ ਸਾਬਕਾ ਡਾਇਰੈਕਟਰ ਪਸਾਰ ਸਿੱਖਿਆ, ਡਾ: ਜਸਕਰਨ ਸਿੰਘ ਮਾਹਲ ਨੇ ਸੈਸ਼ਨ ਦਾ ਸੰਚਾਲਨ ਕੀਤਾ। ਭਾਰਤ ਵਿੱਚ ਖੇਤੀ ਮਸ਼ੀਨੀਕਰਨ ਦੇ ਰੁਝਾਨਾਂ ਅਤੇ ਰਾਸ਼ਟਰੀ ਪੋਸ਼ਣ ਸੁਰੱਖਿਆ ਬਾਰੇ ਡਾ ਸੀ ਆਰ ਮਹਿਤਾ, ਡਾਇਰੈਕਟਰ, ਆਈ ਸੀ ਏ ਆਰ, ਭੋਪਾਲ ਅਤੇ ਡਾ ਕਿਰਨ ਬੈਂਸ, ਖੁਰਾਕ ਅਤੇ ਪੋਸ਼ਣ ਵਿਭਾਗ ਦੇ ਮੁਖੀ ਦੁਆਰਾ ਪੈਨਲ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਭਾਗ ਲੈਣ ਵਾਲਿਆਂ ਵਿੱਚ ਡਾ: ਰਾਜਬੀਰ ਸਿੰਘ, ਡਾਇਰੈਕਟਰ ਸੈਂਟਰਲ ਇੰਸਟੀਚਿਊਟ ਆਫ਼ ਪੋਸਟ-ਹਾਰਵੈਸਟ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਡਾ: ਨਚੀਕੇਤ ਕੋਤਵਾਲੀਵਾਲੇ, ਡਾਇਰੈਕਟਰ ਆਈ ਸੀ ਏ ਆਰ, ਸੈਂਟਰਲ ਇੰਸਟੀਚਿਊਟ ਆਫ਼ ਪੋਸਟ ਹਾਰਵੈਸਟ ਇੰਜੀਨੀਅਰਿੰਗ ਅਤੇ ਤਕਨਾਲੋਜੀ, ਡਾ: ਗੁਰਕੰਵਲ ਸਿੰਘ, ਬਾਗਬਾਨੀ ਦੇ ਸਾਬਕਾ ਨਿਰਦੇਸ਼ਕ ਅਤੇ ਸ਼੍ਰੀ ਪ੍ਰਭਾਤ ਸ਼੍ਰੀਵਾਸਤਵ, ਉਪ ਪ੍ਰਧਾਨ, ਜੈਨ ਇਰੀਗੇਸ਼ਨ ਸਿਸਟਮਜ਼ ਲਿਮਿਟੇਡ ਸ਼ਾਮਲ ਸਨ।

ਦਿਨ ਦੇ ਅਖੀਰਲੇ ਹਿੱਸੇ ਵਿੱਚ ਆਈਸੀਏਆਰ-ਆਈਏਆਰਆਈ, ਨਵੀਂ ਦਿੱਲੀ ਤੋਂ ਡਾ: ਰਬੀ ਨਰਾਇਣ ਸਾਹੂ ਦੁਆਰਾ ਸਮਾਰਟ ਐਗਰੀਕਲਚਰ ਲਈ ਸੈਂਸਿੰਗ ਅਤੇ ਡੇਟਾ ਵਿਸ਼ਲੇਸ਼ਣ 'ਤੇ ਵਿਸ਼ੇਸ਼ ਲੈਕਚਰ ਦੇ ਨਾਲ ਦੇਸ਼ ਦੇ ਹਰੀ ਕ੍ਰਾਂਤੀ ਧੁਰੇ ਨੂੰ ਬਦਲਣ ਦੇ ਰਾਹ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਕੋ-ਚੇਅਰਾਂ ਵਿੱਚ ਡਾ: ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗਡਵਾਸੂ, ਲੁਧਿਆਣਾ ਅਤੇ ਡਾ. ਬੀ.ਆਰ. ਕੰਬੋਜ, ਵਾਈਸ ਚਾਂਸਲਰ, ਸੀਸੀਐਸ, ਐਚਏਯੂ, ਹਿਸਾਰ ਸ਼ਾਮਲ ਸਨ। ਡਾ: ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ, ਪੀਏਯੂ, ਸੈਸ਼ਨ ਕੋਆਰਡੀਨੇਟਰ ਸਨ। ਦੂਜੇ ਬੁਲਾਰੇ, ਡਾ: ਭੂਪੇਂਦਰ ਨਾਥ ਤ੍ਰਿਪਾਠੀ, ਡਿਪਟੀ ਡਾਇਰੈਕਟਰ ਜਨਰਲ, ਐਨੀਮਲ ਸਾਇੰਸ, ਆਈ.ਸੀ.ਏ.ਆਰ. ਨੇ ਛੋਟੇ ਪੱਧਰ 'ਤੇ ਪਸ਼ੂ ਪਾਲਣ ਵਿੱਚ ਨਵੀਨਤਾਵਾਂ ਅਤੇ ਨੀਤੀਆਂ ਰਾਹੀਂ ਖੇਤੀ ਵਿਭਿੰਨਤਾ ਬਾਰੇ ਚਰਚਾ ਕੀਤੀ। ਸੈਸ਼ਨ ਦੇ ਪੈਨਲਿਸਟਾਂ ਵਿੱਚ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ, ਡਾ. ਕੇ.ਐਸ. ਔਲਖ, ਡਾ. ਐਮ.ਐਸ. ਕੰਗ ਅਤੇ ਡਾ. ਬੀ.ਐਸ. ਢਿੱਲੋਂ, ਸਾਬਕਾ ਚੇਅਰਮੈਨ, ਏ.ਐਸ.ਆਰ.ਬੀ, ਨਵੀਂ ਦਿੱਲੀ, ਡਾ: ਜੀਤ ਸਿੰਘ ਸੰਧੂ, ਵਾਈਸ ਚਾਂਸਲਰ, ਐਸ ਕੇ ਐਨ ਐਗਰੀਕਲਚਰ ਯੂਨੀਵਰਸਿਟੀ, ਜੋਬਨੇਰ, ਰਾਜਸਥਾਨ, ਸੀ.ਸੀ.ਐਸ.- ਦੇ ਵਾਈਸ ਚਾਂਸਲਰ ਸ਼ਾਮਲ ਸਨ। ਹਰਿਆਣਾ ਖੇਤੀ ਯੂਨੀਵਰਸਿਟੀ ਅਤੇ ਪੰਤਨਗਰ ਯੂਨੀਵਰਸਿਟੀ ਦੇ ਡਾ ਬੀ ਆਰ ਕੰਬੋਜ ਅਤੇ ਡਾ ਏ ਕੇ ਸ਼ੁਕਲਾ, ਡਾ ਅਸ਼ੋਕ ਕੁਮਾਰ, ਡਾਇਰੈਕਟਰ ਆਈਏਆਰਆਈ, ਡਾ ਵਸਾਖਾ ਸਿੰਘ ਢਿੱਲੋਂ, ਸਾਬਕਾ ਏਡੀਜੀ (ਬਾਗਬਾਨੀ, ਆਈਸੀਏਆਰ), ਡਾ ਪਾਰਥ ਆਰ ਦਾਸਗੁਪਤਾ, ਸਲਾਹਕਾਰ, ਐਮਰੀਟਸ ਸਿੰਜੇਂਟਾ ਫਾਊਂਡੇਸ਼ਨ ਫਾਰ ਐਗਰੀਕਲਚਰ, ਡਾ ਅਸ਼ੋਕ ਕੁਮਾਰ , ਡਾਇਰੈਕਟਰ, ਐਨ ਬੀ ਪੀ ਜੀ ਆਰ ਡਾ: ਅਵਤਾਰ ਸਿੰਘ ਢੀਂਡਸਾ ਅਤੇ ਹੋਰ ਉੱਘੇ ਵਿਗਿਆਨੀ ਇਸ ਮੌਕੇ ਮੌਜੂਦ ਸਨ। ਪ੍ਰੋਗਰਾਮ ਦੀ ਸਮਾਪਤੀ ਮਾਹਿਰਾਂ ਅਤੇ ਸਰੋਤਿਆਂ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਹੋਈ।

ਸਮਾਪਤੀ ਸੈਸ਼ਨ ਦੌਰਾਨ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਤੋਂ ਬਾਅਦ ਪੀਏਯੂ ਦੇ ਰਜਿਸਟਰਾਰ ਡਾ: ਸ਼ੰਮੀ ਕਪੂਰ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ।

ਪੋਸਟਰ ਮੁਕਾਬਲੇ ਵਿਚ ਥੀਮ 1 ਤਹਿਤ ਕੁੱਲ 6 ਪੋਸਟਰਾਂ ਵਿੱਚੋਂ ਦੋ ਸਰਵੋਤਮ ਪੋਸਟਰਾਂ ਦੇ ਜੇਤੂ ਜਫੀਨਵੀਰ ਸਿੰਘ ਖੋਸਾ, ਕਰਮਵੀਰ ਗਰਚਾ ਅਤੇ ਅਜਮੇਰ ਸਿੰਘ ਢੱਟ, ਬੂਟਾ ਸਿੰਘ ਢਿੱਲੋਂ, ਰਾਜ ਕੁਮਾਰ, ਜੀ.ਐਸ ਰੋਮਾਣਾ, ਰੁਪਿੰਦਰ ਕੌਰ, ਰੇਨੂੰ ਖੰਨਾ, ਨਵਜੋਤ ਸਿੱਧੂ ਅਤੇ ਆਰ.ਐਸ.ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਥੀਮ 2 ਦੇ ਤਹਿਤ, ਕੁੱਲ 84 ਪੋਸਟਰਾਂ ਵਿੱਚੋਂ, 3 ਸਰਵੋਤਮ ਪੋਸਟਰਾਂ ਦੇ ਜੇਤੂਆਂ ਨੇ ਇਨਾਮ ਜਿੱਤੇ, ਜਿਸ ਵਿੱਚ ਐਲੀਨ ਮਾਰੀਆ ਜੋਸ, ਮਨਿੰਦਰ ਕੌਰ, ਸਰਬਜੀਤ ਕੌਰ, ਜਸਪਾਲ ਕੌਰ, ਪ੍ਰਵੀਨ ਛੁਨੇਜਾ, ਸਤਿੰਦਰ ਕੌਰ, ਐਸ.ਆਰ.ਰਕਸ਼ਤ, ਧਰਮਿੰਦਰ ਭਾਟੀਆ, ਸੰਦੀਪ ਸ਼ਰਮਾ, ਰਣਵੀਰ ਗਿੱਲ ਅਤੇ ਥੀਮ 3 ਦੇ ਤਹਿਤ, ਕੁੱਲ 110 ਪੋਸਟਰਾਂ ਵਿੱਚੋਂ, ਹੇਠਾਂ ਦਿੱਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ; ਤਰਨਦੀਪ ਸਿੰਘ, ਅਸੀਮ ਵਰਮਾ, ਮਨਜੀਤ ਸਿੰਘ ਅਤੇ ਜੁਗਮਿੰਦਰ ਕੌਰ, ਗੁਰਜਿੰਦਰਪਾਲ ਜੀਤ ਕੌਰ, ਜਵਾਲਾ ਜਿੰਦਲ, ਰਾਧਿਕਾ ਸ਼ਰਮਾ, ਜਗਜੀਤ ਚੰਦ ਸ਼ਰਮਾ ਅਤੇ ਉਪੇਂਦਰ ਸਿੰਘ ਸ਼ਾਮਲ ਹਨ।

Technology Marketing
and IPR Cell
  © Punjab Agricultural University Disclaimer | Privacy Policy | Contact Us