Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਦੇ ਸਾਇੰਸਦਾਨਾਂ ਵੱਲੋਂ ਸਿੰਜਾਈ ਯੋਜਨਾਵਾਂ ਦੇ ਅਧਿਐਨ ਲਈ ਤੇਲੰਗਾਨਾ ਦਾ ਦੌਰਾ
06-03-2023 Read in English

ਪੀ.ਏ.ਯੂ. ਦੇ ਮਾਨਯੋਗ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਵੱਲੋਂ ਇੱਕ ਤਿੰਨ ਮੈਂਬਰੀ ਟੀਮ ਤੇਲੰਗਾਨਾ ਸਟੇਟ ਦੀਆਂ ਸਿੰਜਾਈ ਯੋਜਨਾਵਾਂ ਦੇ ਅਧਿਐਨ ਲਈ ਭੇਜੀ ਗਈ। ਇਸ ਟੀਮ ਵਿੱਚ ਡਾ: ਮਨਮੋਹਨਜੀਤ ਸਿੰਘ, ਨਿਰਦੇਸ਼ਕ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ, ਡਾ. ਸੰਜੇ ਸਤਪੁਤੇ (ਵਿਗਿਆਨੀ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ, ਪੀ.ਏ.ਯੂ.) ਅਤੇ ਡਾ. ਅਬਰਾਰ ਯੂਸਫ (ਵਿਗਿਆਨੀ, ਮਿੱਟੀ ਅਤੇ ਪਾਣੀ ਇੰਜੀਨੀਅਰਿੰਗ, ਬੱਲੋਵਾਲ ਸੌਂਖੜੀ) ਸ਼ਾਮਲ ਸਨ।

ਇਸ ਟੀਮ ਨੂੰ ਤੇਲਗੰਨਾ ਸਟੇਟ ਦੇ ਮੁੱਖ ਮੰਤਰੀ ਜੀ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਸ਼੍ਰੀ ਸ਼੍ਰੀਧਰ ਰਾਓ ਦੇਸ਼ਪਾਂਡੇ ਵੱਲੋਂ ਜੀ ਆਇਆਂ ਕਿਹਾ ਗਿਆ ਤੇ ਉਹਨਾਂ ਨੇ ਤੇਲੰਗਾਨਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਟੀਮ ਨੇ ਦੋ ਦਿਨ ਕਈ ਇਲਾਕਿਆਂ ਵਿੱਚ ਲਿਫਟ ਸਿੰਚਾਈ ਦੇ ਵੱਖ-ਵੱਖ ਸਥਾਨਾਂ ਅਤੇ ਇੰਟਰਲਿੰਕਡ ਸਿੰਚਾਈ ਟੈਂਕਾਂ ਦਾ ਦੌਰਾ ਕੀਤਾ। ਉਹਨਾਂ ਨੇ ਕਲੇਸ਼ਵਰਮ ਲਿਫਟ ਸਿੰਜਾਈ ਯੋਜਨਾ ਅਤੇ ਮਿਸ਼ਨ ਕਾਕਤੀਆ ਅਧੀਨ ਹੋਏ ਕੰਮ ਅਤੇ ਉਹਨਾਂ ਦਾ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਤੇ ਅਸਰ ਦਾ ਵੀ ਅਧਿਐਨ ਕੀਤਾ।

ਇਸ ਉਪਰੰਤ ਤੇਲਗੰਨਾ ਸਟੇਟ ਦੇ ਸਪੈਸ਼ਲ ਚੀਫ਼ ਸੈਕਟਰੀ ਡਾ. ਰਜਤ ਕੁਮਾਰ (ਵਿਸ਼ੇਸ਼ ਮੁੱਖ ਸਕੱਤਰ, ਸਿੰਚਾਈ ਅਤੇ ਸੀ.ਏ.ਡੀ., ਤੇਲੰਗਾਨਾ) ਅਤੇ ਸ਼੍ਰੀ ਮੁਰਲੀਧਰ (ਇੰਜੀਨੀਅਰ ਇਨ. ਮੁੱਖ, ਤੇਲੰਗਾਨਾ) ਵੱਲੋਂ ਇਸ ਟੀਮ ਨਾਲ ਸਟੇਟ ਦੇ ਮੁੱਖ ਸਿੰਜਾਈ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਅਤੇ ਉਪਰੋਕਤ ਸਕੀਮਾਂ ਅਧੀਨ ਕੀਤੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਨੇ ਪੰਜਾਬ ਵਿੱਚ ਇਸ ਸੰਬੰਧੀ ਕੀਤੇ ਜਾਣ ਵਾਲੇ ਕਾਰਜਾਂ ਲਈ ਸਹਿਯੋਗ ਦਾ ਵੀ ਭਰੋਸਾ ਦਵਾਇਆ। ਇਸ ਦੌਰੇ ਨੂੰ ਡਾ. ਹਰਮਿੰਦਰ ਸਿੰਘ ਸਿੱਧੂ, ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜੀਨੀਅਰਿੰਗ ਨੇ ਕੋਆਰਡੀਨੇਟ ਕੀਤਾ।

Technology Marketing
and IPR Cell
  © Punjab Agricultural University Disclaimer | Privacy Policy | Contact Us