ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਾਨਲੋਜੀ ਵਿਗਿਆਨ ਵਿਭਾਗ ਦੀ ਪੀ ਐੱਚ ਡੀ ਵਿਦਿਆਰਥਣ ਕੁਮਾਰੀ ਅਦਿੱਤੀ ਨੂੰ ਪੱਛੜੀਆਂ ਜਮਾਤਾਂ ਲਈ ਮੁਕੱਰਰ ਕੀਤੀ ਗਈ ਰਾਸ਼ਟਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ| ਜ਼ਿਕਰਯੋਗ ਹੈ ਕਿ ਇਹ ਫੈਲੋਸ਼ਿਪ ਸਮਾਜਕ ਨਿਆਂ ਅਤੇ ਵਿਕਾਸ ਮੰਤਰਾਲੇ ਵੱਲੋਂ ਦਿੱਤੀ ਜਾਂਦੀ ਹੈ| ਰਾਸ਼ਟਰੀ ਪੱਧਰ ਦੀ ਯੋਗਤਾ ਦਾ ਇਹ ਇਮਤਿਹਾਨ ਯੂ ਜੀ ਸੀ ਵੱਲੋਂ ਆਯੋਜਿਤ ਕੀਤਾ ਗਿਆ ਸੀ|
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਫੈਲੋਸ਼ਿਪ ਯੋਜਨਾ ਪੀ ਐੱਚ ਡੀ ਦੀ ਖੋਜ ਲਈ ਹਿਊਮੈਨਟੀਜ਼, ਸਮਾਜ ਵਿਗਿਆਨਾਂ, ਇੰਜਨੀਅਰਿੰਗ ਤਕਨਾਲੋਜੀ ਆਦਿ ਖੇਤਰਾਂ ਵਿਚ ਦਿੱਤੀ ਜਾਂਦੀ ਹੈ| ਫੈਲੋਸ਼ਿਪ ਵਿਚ 31 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਇਲਾਵਾ 12 ਹਜ਼ਾਰ ਰੁਪਏ ਸਲਾਨਾ ਦੀ ਸਹਾਇਤਾ ਗ੍ਰਾਂਟ ਵੀ ਮਿਲਦੀ ਹੈ| ਕੁਮਾਰੀ ਅਦਿੱਤੀ ਮਟਰਾਂ ਤੋਂ ਬਣਨ ਵਾਲੇ ਭੋਜਨ ਪਦਾਰਥਾਂ ਦੇ ਵਿਕਾਸ ਸੰਬੰਧੀ ਆਪਣੀ ਖੋਜ ਵਿਭਾਗ ਦੇ ਮਾਹਿਰ ਡਾ. ਜਸਪ੍ਰੀਤ ਕੌਰ ਦੀ ਨਿਗਰਾਨੀ ਹੇਠ ਕਰ ਰਹੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਅਤੇ ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ| |