Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ.ਏ.ਯੂ. ਦੇ ਵਿਗਿਆਨੀਆਂ ਨੂੰ ਇੱਟਾਂ ਦੀ ਕੰਧ ਦਾ ਅਨੁਮਾਨ ਲਾਉਣ ਵਾਲੇ ਸਾਫਟਵੇਅਰ ਲਈ ਰਾਸ਼ਟਰੀ ਕਾਪੀਰਾਈਟ ਪ੍ਰਾਪਤ ਹੋਇਆ
25-04-2024 Read in English

ਪੀ.ਏ.ਯੂ. ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਇੰਜਨੀਅਰ ਸਰਵੇਸ਼ ਕੁਮਾਰ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਦੇ ਡਾ. ਰੋਹਿਤ ਸ਼ਰਮਾ ਅਤੇ ਭੂਮੀ ਅਤੇ ਇੰਜਨੀਅਰਿੰਗ ਵਿਭਾਗ ਦੇ ਡਾ. ਚੇਤਨ ਸਿੰਗਲਾ ਦੀ ਟੀਮ ਨੂੰ ਭਾਰਤੀ ਕਾਪੀਰਾਈਟ ਨੰਬਰ 26261/2022-ਸੀ ਓ/ਐੱਸ ਡਬਲਯੂ ਪ੍ਰਾਪਤ ਹੋਇਆ ਹੈ| ਇਹਨਾਂ ਵਿਗਿਆਨੀਆਂ ਨੂੰ ਇਹ ਮਾਣ ਇੱਟਾਂ ਦੀ ਕੰਧ ਉੱਪਰ ਲੱਗਣ ਵਾਲੀ ਸਮੱਗਰੀ ਦਾ ਅਨੁਮਾਨ ਲਾਉਣ ਵਾਲੇ ਸਾਫਟਵੇਅਰ ਨੂੰ ਵਿਕਸਿਤ ਕਰਨ ਲਈ ਦਿੱਤਾ ਗਿਆ ਹੈ| ਹੋਰ ਜਾਣਕਾਰੀ ਦਿੰਦਿਆਂ ਇੰਜ. ਸਰਵੇਸ਼ ਕੁਮਾਰ ਨੇ ਦੱਸਿਆ ਕਿ ਇਹ ਸਾਫਟਵੇਅਰ ਸੌਖੇ ਤਰੀਕੇ ਨਾਲ ਵਰਤੋਂ ਕੀਤਾ ਜਾ ਸਕਣ ਵਾਲਾ ਹੈ| ਇਸ ਰਾਹੀਂ ਇੱਟਾਂ ਵਾਲੀ ਕੰਧ ਦੀ ਸਾਮਗਰੀ ਦਾ ਅੰਦਾਜ਼ਾ ਅਸਾਨੀ ਨਾਲ ਲਾਇਆ ਜਾ ਸਕਦਾ ਹੈ| ਸਾਫਟਵੇਅਰ ਦੱਸ ਦਿੰਦਾ ਹੈ ਕਿ ਕਿੰਨੀਆਂ ਇੱਟਾਂ ਜਾਂ ਸਮੱਗਰੀ ਦੀ ਵਰਤੋਂ ਕਰਕੇ ਵਿਸ਼ੇਸ਼ ਕੰਧ ਦੀ ਉਸਾਰੀ ਕੀਤੀ ਜਾ ਸਕੇਗੀ| ਇਸ ਵਿੱਚ ਰੇਤ, ਬਜਰੀ ਅਤੇ ਸੀਮਿੰਟ ਦੇ ਨਾਲ-ਨਾਲ ਉਸਾਰੀ ਲਈ ਲੱਗਣ ਵਾਲੇ ਖ਼ਰਚੇ ਬਾਰੇ ਵੀ ਅੰਦਾਜ਼ਾ ਲਾ ਲਿਆ ਜਾਂਦਾ ਹੈ| ਇਹ ਸਾਫਟਵੇਅਰ ਕਿਸਾਨਾਂ, ਮਿਸਤਰੀਆਂ, ਇੰਜਨੀਅਰਾਂ, ਆਰਕੀਟੈਕਟਾਂ ਅਤੇ ਹੋਰ ਧਿਰਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਣ ਦਾ ਅਨੁਮਾਨ ਹੈ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ ਪੀ ਸੇਠੀ ਨੇ ਵਿਗਿਆਨੀਆਂ ਦੀ ਇਸ ਟੀਮ ਨੂੰ ਇਸ ਲਾਭਕਾਰੀ ਖੋਜ ਅਤੇ ਖੋਜ ਨੂੰ ਕਾਪੀਰਾਈਟ ਮਿਲਣ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਬਿਹਤਰ ਖੋਜ ਦੀ ਆਸ ਪ੍ਰਗਟਾਈ|

Technology Marketing
and IPR Cell
  © Punjab Agricultural University Disclaimer | Privacy Policy | Contact Us