ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਵਿਚ ਪੀ ਐੱਚ ਡੀ ਦੀ ਖੋਜ ਕਰਨ ਵਾਲੇ ਵਿਦਿਆਰਥੀਆਂ ਡਾ. ਹਿਨਾ ਅਤੇ ਕੁਮਾਰੀ ਵਿਸ਼ਾਲਦੀਪ ਕੌਰ ਨੇ ਬੀਤੇ ਦਿਨੀਂ ਕੌਮਾਂਤਰੀ ਕਾਨਫਰੰਸ ਵਿਚ ਇਨਾਮ ਹਾਸਲ ਕੀਤੇ| ਇਹ ਚੌਥੀ ਕੌਮਾਂਤਰੀ ਕਾਨਫਰੰਸ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ, ਆਈ ਸੀ ਆਰ ਆਈ ਆਈ ਐੱਸ ਏ ਟੀ ਹੈਦਰਾਬਾਦ, ਖੇਤੀ ਵਿਗਿਆਨਾਂ ਦੀ ਯੂਨੀਵਰਸਿਟੀ ਧਾਰਵਾੜ, ਐਗਰੀ ਮੀਟ ਫਾਊਂਡੇਸ਼ਨ ਯੂ ਪੀ, ਜੂਨਾਗੜ੍ਹ ਖੇਤੀ ਯੂਨੀਵਰਸਿਟੀ ਅਤੇ ਪੰਤ ਨਗਰ ਖੇਤੀ ਯੂਨੀਵਰਸਿਟੀ ਤੋਂ ਇਲਾਵਾ ਡਾਇਰੈਕਟੋਰੇਟ ਆਫ ਕੈਸ਼ੀਓ ਰਿਸਰਚ ਪੂਤੂਰ ਦੇ ਸਹਿਯੋਗ ਨਾਲ ਕਰਵਾਈ ਗਈ ਸੀ| ਇਸ ਕਾਨਫਰੰਸ ਦਾ ਸਿਰਲੇਖ ‘ਆਤਮ ਨਿਰਭਰ ਭਾਰਤ ਲਈ ਖੇਤੀ ਦੇ ਨਵੀਨਤਮ ਵਿਕਾਸ’ ਰੱਖਿਆ ਗਿਆ ਸੀ|
ਕੁਮਾਰੀ ਹਿਨਾ ਨੂੰ ਇਸ ਕਾਨਫਰੰਸ ਦੌਰਾਨ ਬੈਸਟ ਪੀ ਐੱਚ ਡੀ ਥੀਸਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਉਹਨਾਂ ਨੇ ਹੁਣੇ-ਹੁਣੇ ਕਿੰਨੂ ਦੇ ਡਿੱਗੇ ਹੋਏ ਫਲਾਂ ਦੇ ਗੁਣਾ ਦੀ ਜਾਚ ਸੰਬੰਧੀ ਖੋਜ ਨੂੰ ਅਧਾਰ ਬਣਾ ਕੇ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ| ਉਹਨਾਂ ਦੇ ਨਿਗਰਾਨ ਡਾ. ਸੋਨੀਆ ਕੌਸ਼ਲ ਹਨ| ਖੋਜ ਦੌਰਾਨ ਕੁਮਾਰੀ ਹਿਨਾ ਦੇ ਖੋਜ ਪੇਪਰ ਬਹੁਤ ਸਾਰੇ ਨਾਮੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਏ|
ਕੁਮਾਰੀ ਵਿਸ਼ਾਲਦੀਪ ਕੌਰ ਨੇ ਨੌਜਵਾਨ ਖੇਤੀ ਖੋਜੀ ਪੁਰਸਕਾਰ ਜਿੱਤਿਆ| ਉਹ ਆਪਣੀ ਪੀ ਐੱਚ ਡੀ ਦੀ ਖੋਜ ਡਾ. ਸੋਨੀਆ ਕੌਸ਼ਲ ਦੀ ਨਿਗਰਾਨੀ ਹੇਠ ਜਾਰੀ ਰੱਖ ਰਹੇ ਹਨ| ਇਸੇ ਦੌਰਾਨ ਉਹਨਾਂ ਨੇ ਯੂ ਜੀ ਸੀ ਨੈੱਟ ਦਾ ਇਮਤਿਹਾਨ ਵੀ ਪਾਸ ਕਰ ਲਿਆ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ. ਸ਼ੰਮੀ ਕਪੂਰ ਅਤੇ ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਜੀਤ ਕੌਰ ਸਾਂਘਾ ਨੇ ਦੋਵਾਂ ਵਿਦਿਆਰਥੀਆਂ ਅਤੇ ਡਾ. ਸੋਨੀਆ ਕੌਸ਼ਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ| |