Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ
08-12-2023

ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਡਾ. ਗੁਰਦੀਪ ਸਿੰਘ ਡਿਪਟੀ ਡਾਇਰੈਕਟਰ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਯੋਗ ਅਗਵਾਈ ਹੇਠ ਮਿਤੀ 4.12.2023 ਤੋਂ 08.12.2023 ਤੱਕ “ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ” ਸਬੰਧੀ ਪੰਜ ਦਿਨਾਂ ਕਿੱਤਾ ਮੁੱਖੀ ਸਿਖਲਾਈ ਕੋਰਸ ਕਰਵਾਇਆ ਗਿਆ।ਸਿਖਲਾਈ ਦੌਰਾਨ ਡਾ. ਬੀ.ਐੱਸ. ਸੇਂਖੋਂ ਸਹਾਇਕ ਪ੍ਰਫੈਸਰ (ਸਬਜ਼ੀ ਵਿਗਿਆਨ) ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਹਾਇਕ ਕਿੱਤੇ ਅਪਨਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰੇਰਿਆ। ਇਸ ਦੇ ਨਾਲ ਉਨ੍ਹਾਂ ਨੇ ਸਿਖਿਆਰਥੀਆਂ ਨਾਲ ਬਟਨ ਅਤੇ ਢੀਂਗਰੀ ਖੁੰਬ ਦੀ ਮਹੱਤਤਾ ਅਤੇ ਕਾਸ਼ਤ ਬਾਰੇ ਮੁਢਲੀ ਜਾਣਕਾਰੀ ਸਾਂਝੀ ਕੀਤੀ । ਸਿਖਿਆਰਥੀਆਂ ਨੂੰ ਬਟਨ ਖੁੰਬ ਦੀ ਕੰਪੋਸਟ ਤਿਆਰ ਕਰਨ ਅਤੇ ਢੀਂਗਰੀ ਖੁੰਬ ਦੀ ਕਾਸ਼ਤ ਬਾਰੇ ਸਿਧਾਂਤਕ ਦੇ ਨਾਲ—ਨਾਲ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਇਸ ਦੇ ਨਾਲ—ਨਾਲ ਗਰਮ ਰੁੱਤ ਦੀਆਂ ਖੁੁੰੁਬਾਂ ( ਪਰਾਲੀ ਵਾਲੀ ਖੁੰਬ ਅਤੇ ਮਿਲਕੀ ਖੁੰਬ) ਅਤੇ ਜ਼ਹਿਰਲੀਆਂ ਖੁੰਬਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਆਰਥਿਕਤਾ ਅਤੇ ਪ੍ਰੋਸੈਸਿੰਗ ਦੇ ਪਹਿਲੂ ਵੀ ਸਿਖਲਾਈ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨਾਲ ਸਾਂਝੇ ਕੀਤੇ ਗਏ। ਕੋਰਸ ਦੇ ਦੌਰਾਨ, ਸਿਖਿਆਰਥੀਆਂ ਨੂੰ ਸਿੱਧੂ ਖੁੰਬ ਫਾਰਮ, ਕਲੀਪੁਰ ਮਾਨਸਾ ਦਾ ਦੌਰਾ ਕਰਵਾਇਆ ਗਿਆ ਜਿੱਥੇ ਕਿ ਸ਼ੈੱਡ ਦੀ ਲੰਬਾਈ ਚੌੜਾਈ, ਸ਼ੈੱਡ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ, ਟੋਏ ਪੁੱਟਣ ਲਈ ਇਜ਼ਾਦ ਕੀਤੀ ਮਸ਼ੀਨ, ਕੰਪੋਸਟ ਤਿਆਰ ਕਰਨ ਦੀ ਛੋਟੀ ਵਿਧੀ (ਚੈਂਬਰ ਅਤੇ ਸੁਰੰਗ ਰਾਹੀਂ) ਅਤੇ ਲਿਫ਼ਾਫੇ ਭਰਨ ਵਾਲੀ ਮਸ਼ੀਨ, ਖੁੰਬਾ ਦੀ ਤੁੜਾਈ ਅਤੇ ਪੈਕਿੰਗ ਬਾਰੇ ਵਿਹਾਰਕ ਰੂਪ ਵਿੱਚ ਜਾਣਕਾਰੀ ਦਿੱਤੀ ਗਈ। ਡਾ ਸੇਖੋਂ ਨੇ ਸਿਖਿਆਰਥੀਆਂ ਨੂੰ ਪਰਮਜੀਤ ਸਿੰਘ ਕਲੀਪੁਰ ਦੇ ਪਰਿਵਾਰ ਨਾਲ ਰੂਬਰੂ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਦੁਆਰਾ ਚਲਾਏ ਜਾ ਰਹੇ ਖੁੰਬ ਫਾਰਮ ਦੀ ਸਫ਼ਲਤਾ ਦਾ ਸਿਹਰਾ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨੂੰ ਜਾਂਦਾ ਹੈ। ਉਹਨਾਂ ਦੱਸਿਆ ਕਿ ਸਾਰਾ ਪਰਿਵਾਰ ਮਿਲਕੇ ਖੁੰਬਾਂ ਦੀ ਸਾਂਭ ਸੰਭਾਲ, ਤੁੜਾਈ, ਖੁੰਬਾਂ ਨੂੰ ਧੋਣ ਅਤੇ ਕੱਟਣ ਅਤੇ ਫੇਰ ਪੈਕ ਕਰਨ ਵਿਚ ਇੱਕ ਦੂਸਰੇ ਦੀ ਕਿਵੇਂ ਸਹਾਇਤਾ ਕਰਦੇ ਹਨ। ਸਿਖਲਾਈ ਲੈਣ ਦੇ ਨਾਲ—ਨਾਲ ਸਿਖਿਆਰਥੀਆਂ ਨੇ ਪਰਮਜੀਤ ਸਿੰਘ ਦੇ ਫਾਰਮ ਤੋਂ ਖੁੰਬ ਦੀ ਖਰੀਦ ਵੀ ਕੀਤੀ ਅਤੇ ਅੱਗੇ ਕੰਮ ਚਲਾਉਣ ਲਈ ਹਾਂ ਦਾ ਨਾਅਰਾ ਵੀ ਮਾਰਿਆ। ਪ੍ਰੋਗਰਾਮ ਦੇ ਅੰਤ ਵਿਚ ਸਿਖਿਆਰਥੀਆਂ ਦੇ ਗਿਆਨ ਨੂੰ ਜਾਂਚਣ ਲਈ ਪ੍ਰੀਖਿਆ ਵੀ ਲਈ ਗਈ ਜਿਸ ਵਿਚ 90 ਪ੍ਰਤੀਸ਼ਤ ਸਿਖਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਖੁੰਬ ਉਤਪਾਦਨ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਹਾਮੀ ਭਰੀ। ਇਸ ਸਿਖਲਾਈ ਪ੍ਰੋਗਰਾਮ ਵਿਚ ਮਾਨਸਾ ਜਿਲੇ ਦੇ ਵੱਖ ਵੱਖ ਪਿੰਡਾਂ ਦੇ 15 ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ।

Technology Marketing
and IPR Cell
  © Punjab Agricultural University Disclaimer | Privacy Policy | Contact Us