Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ. ਏ. ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਬੀਬੀਆਂ ਲਈ ਸਿਖਲਾਈ ਕੋਰਸ
23-04-2024

ਪੀ. ਏ. ਯੂ. ਦੇ ਕੇ. ਵੀ. ਕੇ., ਬਠਿੰਡਾ ਵੱਲੋਂ ਕੱਪੜਿਆਂ ਦੀ ਵੱਖ-ਵੱਖ ਰਵਾਇਤੀ ਅਤੇ ਨਵੀਨ ਤਕਨੀਕਾਂ ਨਾਲ ਸਜਾਵਟ ਕਰਕੇ ਕੀਮਤ-ਵਾਧਾ ਕਰਨ ਸਬੰਧੀ ਮਿਤੀ 04.04.2024 ਤੋਂ 22.04.2024 ਤੱਕ ਦਸ ਦਿਨਾਂ ਸਿਖਲਾਈ ਕੋਰਸ ਲਗਾਇਆ ਗਿਆ। ਇਸ ਕੋਰਸ ਵਿੱਚ ਵੱਖ-ਵੱਖ ਪਿੰਡਾਂ ਕੋਠੇ ਕੌਰ ਸਿੰਘ, ਬਾਂਡੀ, ਲੇਲੇਆਣਾ, ਸੇਮਾ, ਜੋਧਪੁਰ ਰੋਮਾਣਾ, ਜੋਗਾਨੰਦ, ਮੱਲਵਾਲਾ, ਭੁੱਚੋਂ ਕਲਾਂ, ਭਾਗੀ ਬਾਂਦਰ, ਕਲਿਆਣ ਸੁੱਖਾ, ਡੂੰਮ ਵਾਲੀ, ਗੁਰੂਸਰ ਸੇਣੇਵਾਲਾ, ਝੰਡਾ ਕਲਾਂ, ਕੋਟ ਭਾਈ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਈਆਂ 26 ਸਿਖਿਆਰਥਣਾਂ ਨੇ ਭਾਗ ਲਿਆ। ਇਸ ਕੋਰਸ ਦੇ ਕੋਆਰਡੀਨੇਟਰ ਪ੍ਰੋ. ਜਸਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਕਿੱਤਾਮੁਖੀ ਸਿਖਲਾਈ ਕੋਰਸ ਵਿੱਚ ਕੱਪੜਿਆਂ ਦੀ ਸਿਲਾਈ, ਕਢਾਈ, ਪੇਂਟਿੰਗ, ਟਾਈਡਾਈ ਆਦਿ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਤਾਂ ਜੋ ਕਿ ਇਨ੍ਹਾਂ ਤਕਨੀਕਾਂ ਦੀ ਵਰਤੋਂ ਨਾਲ ਕੱਪੜਿਆਂ ਦਾ ਕੀਮਤ ਵਾਧਾ ਕਰਕੇ ਬੀਬੀਆਂ ਘਰ ਬੈਠੀਆਂ ਹੀ ਪੈਸਾ ਕਮਾ ਸਕਣ। ਕੋਰਸ ਦੇ ਅਖੀਰ ਵਿੱਚ ਸਿਖਿਆਰਥੀਆਂ ਵੱਲੋਂ ਬਣਾਏ ਗਏ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਲਾਈ ਦੌਰਾਨ ਆਪਣੇ ਸੰਬੋਧਨ ਵਿੱਚ ਇਸ ਸਿਖਲਾਈ ਨੂੰ ਕਿੱਤੇ ਦੇ ਤੌਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਕਿੱਤਾ-ਮੁੱਖੀ ਸਿਖਲਾਈ ਦਾ ਮਕਸਦ ਬੀਬੀਆਂ ਨੂੰ ਖਾਸ ਕਿੱਤਿਆਂ ਸਬੰਧੀ ਜਾਣਕਾਰੀ ਦੇ ਕੇ ਇਸ ਯੋਗ ਬਣਾਉਣਾ ਹੈ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਅਤੇ ਘਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ।

Technology Marketing
and IPR Cell
  © Punjab Agricultural University Disclaimer | Privacy Policy | Contact Us