ਵਿਗਿਆਪਨ ਨੰ: 02
ਮਿਤੀ: ਜੂਨ, 2022
ਵੱਲੋਂ
ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
ਪੀ.ਏ.ਯੂ, ਲੁਧਿਆਣਾ ।
ਵੱਲ
ਸਾਰੇ ਡੀਨਜ/ ਡਾਇਰੈਕਟਰਜ਼/ ਹੋਰ ਅਫਸਰ,
ਅਤੇ ਵਿਭਾਗਾਂ ਦੇ ਮੁਖੀ, ਪੀ.ਏ.ਯੂ, ਲੁਧਿਆਣਾ ।
ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ
ਅਤੇ ਸਾਰੇ ਕੇ.ਵੀ.ਕੇ, ਪੀ.ਏ.ਯੂ ।
ਮੀਮੋ ਨੰਬਰ:- ਪੀ.ਬੀ.-I/2022/ 8166-8236
ਮਿਤੀ: 06-06-2022
ਵਿਸ਼ਾ:- ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਰੁ:9193/-ਪ੍ਰਤੀ ਮਹੀਨਾ ਫਿਕਸ + ESI & EPF (ਠੇਕੇ ਤੇ) ਭਰਨ ਸਬੰਧੀ ।
ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਜਿਹੜੀ ਕਿ ਰੁ:9193/-ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ) ਭਰਨੀ ਹੈ, ਲਈ ਨਿਰਧਾਰਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ।
Middle with Punjabi
Age: 18 years to 63 years
Desirable: Preference will be given to the candidates who have been working as DPLs in the respective field in PAU/ Outstation for 10 years.
Note: 25% and 12% posts are reserved for candidates belonging to scheduled caste/tribes and backward classes belonging to Punjab state respectively; 13% posts reserved for ex-servicemen and 3% posts are reserved for physically handicapped persons.
ਚਾਹਵਾਨ ਉਮੀਦਵਾਰ ਜਿਹੜੇ ਕਿ ਯੌਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉਪਰ ਆਪਣਾ ਪੂਰਾ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕ ਸ਼ੂਦਾ ਕਾਪੀਆਂ ਸਮੇਤ ਅਤੇ 100/-ਰੁਪਏ ਦਾ ਬੈਂਕ ਡਰਾਫਟ, ਕੰਪਟਰੋਲਰ ਪੀ.ਏ.ਯੂ (Comptroller, PAU), ਦੇ ਨਾਂ ਤੇ ਹੋਵੇ, ਇਸ ਦਫਤਰ ਵਿੱਚ 17-06-2022 ਤੱਕ ਭੇਜੋ।ਬਿਨੈ ਪੱਤਰ ਵਿੱਚ ਆਸਾਮੀ ਦਾਂ ਨਾਂ, ਪਾਸਪੋਰਟ ਸਾਇਜ ਫੋਟੋ, ਵਿਗਿਆਪਨ ਨੰਬਰ, ਮਿਤੀ, ਮੋਬਾਇਲ ਨੰਬਰ ਦਾ ਹਵਾਲਾ ਅਤੇ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਂ, ਮੋਬਾਇਲ ਨੰਬਰ ਅਤੇ ਵਿਗਿਆਪਨ ਨੰਬਰ ਜਰੂਰ ਦਿੱਤਾ ਜਾਵੇ । ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ।
ਉਹ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਮਿਤੀ 28-06-2022 ਨੂੰ ਸਵੇਰੇ 11.00 ਵਜੇ ਨਿਮਨ ਹਸਤਾਖਰ ਦੇ ਦਫਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਮੇਤ ਹਾਜ਼ਰ ਹੋਣ ।
ਦਫਤਰ ਵਿਚ ਹਾਜ਼ਰ ਹੋਣ ਲਈ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।ਉਮੀਦਵਾਰਾਂ ਦੀਆਂ ਸੇਵਾਵਾਂ ਨਿਯੁਕਤੀ ਉਪਰੰਤ ਕਿਸੇ ਵੀ ਸਮੇਂ ਬਿਨ੍ਹਾਂ ਕਿਸੇ ਨੋਟਿਸ ਦੇ ਖਤਮ ਕੀਤੀਆਂ ਜਾ ਸਕਦੀਆਂ ਹਨ
*ਨੋਟ: ਉਪਰੋਕਤ ਅਨੁਸਾਰ ਜੇਕਰ ਬੈਂਕ ਡਰਾਫਟ ਸਹੀ ਪਤੇ ਕੰਪਟਰੋਲਰ ਪੀ.ਏ.ਯੂ /Comptroller, PAU, ਤੇ ਨਾ ਹੋਇਆ ਤਾਂ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ।
ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ |