Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Tractor Operator (Last date for the receipt of applications 06-07-2022 upto 04.00 PM and appear before the Selection Committee on 12-07-2022 at 11.00 AM) - KVK, Bahowal (Hoshiarpur)

ਵੱਲੋਂ

ਉਪ ਨਿਰਦੇਸ਼ਕ (ਸਿਖਲਾਈ)
ਕ੍ਰਿਸ਼ੀ ਵਿਗਿਆਨ ਕੇਂਦਰ
ਪਿੰਡ ਤੇ ਡਾਕਖਾਨਾ: ਬਾਹੋਵਾਲ,
ਤਹਿਸੀਲ਼ ਗੜਸ਼ੰਕਰ,
ਜਿਲ੍ਹਾ ਹੁਸ਼ਿਆਰਪੁਰ-146105

ਵੱਲ

ਸਮੂਹ ਡੀਨ/ ਨਿਰਦੇਸ਼ਕ/ ਸਹਾਇਕ ਨਿਰਦੇਸ਼ਕ/ ਵਿਭਾਗਾਂ ਦੇ ਮੁਖੀ
ਪੀ.ਏ.ਯੂ.ਲੁਧਿਆਣਾ ਅਤੇ ਬਾਹਰਲੇ ਸਟੇਸ਼ਨਾਂ ਦੇ ਨਿਰਦੇਸ਼ਕ
ਸਹਾਇਕ ਨਿਰਦੇਸ਼ਕ/ ਸਬ ਸਟੇਸ਼ਨਾਂ ਦੇ ਇੰਚਾਰਜ ਆਦਿ।

ਮੀਮੋ ਨੰਬਰ:725-824
ਮਿਤੀ: 22-6-2022

ਵਿਸ਼ਾ: ਟਰੈਕਟਰ ਉਪਰੇਟਰ ਦੀ ਅਸਾਮੀ ਰੁਪਏ 10,870/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵਿਖੇ ਭਰਨ ਸਬੰਧੀ।

ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵਿਖੇ ਟਰੈਕਟਰ ਉਪਰੇਟਰ ਦੀ ਅਸਾਮੀ ਰੁਪਏ 10,870/- ਪ੍ਰਤੀ ਮਹੀਨਾ ਦੇ ਹਿਸਾਬ ਨਾਲ ਫਿਕਸ (ਠੇਕੇ ਤੇ) ਭਰੀ ਜਾਣੀ ਹੈ। ਇਸ ਅਸਾਮੀ ਲਈ ਨਿਰਧਾਰਿਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ:-

  1. ਮੈਟ੍ਰਿਕ ਪੰਜਾਬੀ ਵਿਸ਼ੇ ਨਾਲ ਪਾਸ।
  2. ਟਰੈਕਟਰ ਚਲਾਉਣ ਸਬੰਧੀ ਨਿਰਧਾਰਿਤ ਲਾਈਸੈਂਸ।
  3. ਟਰੈਕਟਰ ਅਤੇ ਖੇਤੀਬਾੜੀ ਸੰਦਾਂ ਨੂੰ ਚਲਾਉਣ ਅਤੇ ਇਹਨਾਂ ਦੀ ਦੇਖਭਾਲ ਦਾ ਇੱਕ ਸਾਲ ਦਾ ਤਜਰਬਾ।
  4. ਉਮਰ 18 ਤੋਂ 63 ਸਾਲ ਤੱਕ।

ਜਾਂ

  1. ਮਿਡਲ ਪੰਜਾਬੀ ਵਿਸ਼ੇ ਨਾਲ ਪਾਸ।
  2. ਟਰੈਕਟਰ ਚਲਾਉਣ ਸਬੰਧੀ ਨਿਰਧਾਰਿਤ ਲਾਈਸੈਂਸ।
  3. ਟਰੈਕਟਰ ਅਤੇ ਖੇਤੀਬਾੜੀ ਸੰਦਾਂ ਨੂੰ ਚਲਾਉਣ ਅਤੇ ਇਹਨਾਂ ਦੀ ਦੇਖਭਾਲ ਦਾ ਦੋ ਸਾਲ ਦਾ ਤਜ਼ਰਬਾ।
  4. ਉਮਰ 18 ਤੋਂ 63 ਸਾਲ ਤੱਕ।

ਨੋਟ: ਪੀ.ਏ.ਯੂ. ਵਿਖੇ ਦਸ ਸਾਲ ਕੰਮ ਕਰ ਚੁੱਕੇ ਦਿਹਾੜੀਦਾਰ ਕਾਮਿਆਂ ਨੂੰ ਪਹਿਲ ਦਿੱਤੀ ਜਾਵੇਗੀ।

Note: 25%, 12% and 3% posts are reserved for the candidates belonging to schedule castes/ tribes, backward classes and physically handicapped persons to Punjab state retrospectively, 13% posts are reserved for Ex-servicemen.

ਚਾਹਵਾਨ ਉਮੀਦਵਾਰ ਜਿਹੜੇ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹੋਣ, ਸਾਦੇ ਪੇਪਰ ਉੱਪਰ ਆਪਣਾ ਪੂਰਾ ਬਿਨੈ-ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ ਅਤੇ 200/- ਰੁਪਏ ਦਾ ਡਿਮਾਂਡ ਡਰਾਫਟ ਜੋ ਕਿ, ਕੰਪਟਰੋਲਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨਾਂ ਤੇ ਹੋਵੇ ਮਿਤੀ 06-07-2022 (ਸ਼ਾਮ 4.00 ਵਜੇ) ਤੱਕ ਕ੍ਰਿਸ਼ੀ ਵਿਗਿਆਨ ਕੇਂਦਰ, ਪਿੰਡ ਤੇ ਡਾਕਖਾਨਾ: ਬਾਹੋਵਾਲ, ਤਹਿਸੀਲ ਗੜਸ਼ੰਕਰ, ਜਿਲ੍ਹਾ ਹੁਸ਼ਿਆਰਪੁਰ-146105 ਦੇ ਦਫਤਰ ਭੇਜਣ। ਇਸ ਮਿਤੀ ਤੋਂ ਬਾਅਦ ਪ੍ਰਾਪਤ ਬਿਨੈ-ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਮੀਦਵਾਰ ਡਰਾਫਟ ਦੇ ਪਿਛਲੇ ਪਾਸੇ ਆਪਣਾ ਨਾਮ ਵੱਡੇ ਅੱਖਰਾਂ ਵਿੱਚ ਜ਼ਰੂਰ ਲਿਖਣ।

ਉਮੀਦਵਾਰ ਚੋਣ ਕਮੇਟੀ ਦੇ ਸਾਹਮਣੇ, ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਦੇ ਦਫਤਰ ਵਿਖੇ ਅਸਲ ਦਸਤਾਵੇਜ ਸਮੇਤ ਮਿਤੀ 12-07-2022 ਨੂੰ ਸਵੇਰੇ 11:00 ਵਜੇ ਹਾਜ਼ਰ ਹੋਣ, ਕੋਈ ਵੱਖਰਾ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜ਼ਰ ਹੋਣ ਲਈ ਕੋਈ ਵੀ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਪਦਧਾਰੀ (Incumbent) ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਨੋਟਿਸ ਜਾਰੀ ਕੀਤਿਆਂ ਰੱਦ ਕੀਤੀਆਂ ਜਾ ਸਕਦੀਆਂ ਹਨ।

ਉਪ ਨਿਰਦੇਸ਼ਕ (ਸਿਖਲਾਈ)

Technology Marketing
and IPR Cell
  © Punjab Agricultural University Disclaimer | Privacy Policy | Contact Us