Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Junior Field/Lab Helper (Last date for the receipt of applications 18-08-2022 and appear before the Selection Committee on 23-08-2022 at 12.00 noon) - Dr J.C. Bakhshi, RRS, Abohar

ਵੱਲੋ
ਨਿਰਦੇਸ਼ਕ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਡਾ ਜੇ.ਸੀ.ਬਖਸ਼ੀ ਖੇਤਰੀ ਖੋਜ ਕੇਂਦਰ
ਅਬੋਹਰ।

ਵੱਲ

ਸਮੂਹ ਡੀਨ/ਨਿਰਦੇਸ਼ਕ/ਸਹਾਇਕ ਨਿਰਦੇਸ਼ਕ/ਵਿਭਾਗਾਂ ਦੇ ਮੁੱਖੀ
ਪੀ.ਏ.ਯੂ. ਲੁਧਿਆਣਾ ਅਤੇ ਬਾਹਰਲੇ ਸਟੇਸਨਾਂ ਦੇ ਨਿਰਦੇਸ਼ਕ
ਆਦਿ।

ਮੀਮੋਂ ਨੰ- ਨਿਰ/ਅਕ (22)/1252-1311
ਮਿਤੀ, ਅਬੋਹਰ 08-08-2022

ਵਿਸ਼ਾ- ਜੂਨੀਅਰ ਫੀਲਡ/ਲੈਬ. ਹੈਲਪਰ ਦੀ ਇੱਕ ਅਸਾਨੀ ਰੁਪਏ 9193/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਭਰਨ ਸੰਬੰਧੀ।

ਜੂਨੀਅਰ ਫੀਲਡ/ਲੈਬ. ਹੈਲਪਰ ਦੀ ਇੱਕ ਆਸਾਮੀ ਜਿਹੜੀ ਕਿ 9193/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ ) ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸਕੀਮ "Evaluation of GEAC recommended Bt cotton hybrids In North India during kharif 2022-23 at Bathinda, Misc 102 (PC-5068)" ਵਿੱਚ ਇੱਕ ਅਸਾਮੀ ਭਰਨੀ ਹੈ, ਲਈ ਨਿਰਧਾਰਿਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ-

  1. ਅਠੱਵੀ ਪੰਜਾਬੀ ਵਿਸ਼ੇ ਨਾਲ ਪਾਸ

  2. ਉਮਰ 18 ਸਾਲਾਂ ਤੋਂ 63 ਸਾਲਾਂ ਤੱਕ

ਨੋਟ- ਪੀ.ਏ.ਯੂ ਅਤੇ ਪੀ.ਏ.ਯੂ ਦੇ ਬਾਹਰਲੇ ਸਟੇਸ਼ਨਾਂ ਵਿੱਚ ਕੰਮ ਕਰਨ ਵਾਲੇ ਦਿਹਾੜੀਦਾਰ ਕਾਮਿਆਂ ਨੂੰ ਪਹਿਲ ਦਿੱਤੀ ਜਾਵੇਗੀ।

ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉੱਪਰ ਆਪਣਾ ਪੂਰਾ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸੁਦਾ ਕਾਪੀਆਂ ਸਮੇਤ ਅਤੇ 100/- ਰੁਪਏ ਦਾ ਬੈਂਕ ਡਰਾਫਟ, ਕੰਪਟਰੋਲਰ, ਪੀ.ਏ.ਯੂ. ਲੁਧਿਆਣਾ (COMPTROLLER, PAU, LUDHIANA) ਦੇ ਨਾਂ ਤੇ ਅਬੋਹਰ ਵਿਖੇ ਅਦਾਇਗੀ ਯੋਗ ਹੋਵੇ, ਇਸ ਦਫਤਰ ਵਿੱਚ ਮਿਤੀ 18.08.2022 ਤੱਕ ਭੇਜੋ।

ਉਮੀਦਵਾਰ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਨਿਰਦੇਸ਼ਕ, ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਦੇ ਦਫਤਰ ਵਿਖੇ ਮਿਤੀ 23-08-2022 ਨੂੰ ਦੁਪਹਿਰ 12-00 ਵਜੇ ਹਾਜਿਰ ਹੋਣ। ਉਮੀਦਵਾਰ ਆਪਣਾ ਅਸਲ ਸਰਟੀਫਿਕੇਟ ਨਾਲ ਲੈਕੇ ਆਉਣ। ਉਮੀਦਵਾਰਾਂ ਨੂੰ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਹਾਜਰ ਹੋਣ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।

ਨਿਰੇਦਸ਼ਕ

Technology Marketing
and IPR Cell
  © Punjab Agricultural University Disclaimer | Privacy Policy | Contact Us