Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Posts of Assistant Security Supervisors (Last date for the receipt of applications 15-09-2022 upto 04.00 PM and appear before the Selection Committee on 27-09-2022 at 11.00 AM) - USF, Nabha

Click here to download Application Form

ਵੱਲੋਂ

ਨਿਰਦੇਸ਼ਕ
ਯੂਨੀਵਰਸਿਟੀ ਬੀਜ ਫਾਰਮ
ਨਾਭਾ।

ਵੱਲ

ਸਮੂਹ ਡੀਨ/ ਨਿਰਦੇਸ਼ਕ/ ਸਹਾਇਕਨਿਰਦੇਸ਼ਕ/ ਵਿਭਾਗਾਂ ਦੇ ਮੁਖੀ
ਪੀ.ਏ.ਯੂ.ਲੁਧਿਆਣਾ ਅਤੇ ਬਾਹਰਲੇ ਸਟੇਸ਼ਨਾਂ ਦੇ ਨਿਰਦੇਸ਼ਕ
ਸਹਾਇਕ ਨਿਰਦੇਸ਼ਕ/ ਸਬ ਸਟੇਸ਼ਨਾਂ ਦੇ ਇੰਚਾਰਜ ਆਦਿ।

ਮੀਮੋ ਨੰਬਰ: 577-676
ਮਿਤੀ: 31-08-2022

ਵਿਸ਼ਾ: ਅਸਿਸਟੈਂਟ ਸਿਕਿਉਰਟੀ ਸੁਪਰਵਾਈਜਰ ਦੀਆਂ ਪੰਜ ਅਸਾਮੀਆਂ ਰੁਪਏ 9193/-ਪ੍ਰਤੀ ਅਸਾਮੀ ਪ੍ਰਤੀ ਮਹੀਨਾਂ ਫਿਕਸ (ਠੇਕੇ ਤੇ)ਬੀਜ ਫਾਰਮ ਨਾਭਾ ਵਿਖੇ ਭਰਨ ਸਬੰਧੀ।

ਯੂਨੀਵਰਸਿਟੀ ਬੀਜ ਫਾਰਮ, ਨਾਭਾ ਵਿਖੇ ਅਸਿਸਟੈਂਟ ਸਿਕਿਉਰਟੀ ਸੁਪਰਵਾਈਜਰ ਦੀਆਂ ਪੰਜ ਅਸਾਮੀਆਂ ਰੁਪਏ 9193 /- ਪ੍ਰਤੀ ਅਸਾਮੀ ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਫਿਕਸ (ਠੇਕੇ ਤੇ) ਭਰੀਆਂ ਜਾਣੀਆਂ ਹਨ।ਇਸ ਅਸਾਮੀ ਲਈ ਨਿਰਧਾਰਿਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ :-

1) ਮਿਡਲ ਪੰਜਾਬੀ ਵਿਸ਼ੇ ਨਾਲ ਪਾਸ

2) ਉਮਰ 18 ਤੋਂ 63 ਸਾਲ ਤੱਕ

ਨੋਟ: ਪੀ.ਏ.ਯੂ. ਅਤੇ ਇਸਦੇ ਬਾਹਰਲੇ ਸਟੇਸ਼ਨਾਂ ਦੇ ਫੀਲਡ ਵਿੱਚ ਦਸ ਸਾਲ ਕੰਮ ਕਰ ਚੁੱਕੇ ਦਿਹਾੜੀਦਾਰ ਕਾਮਿਆਂ ਨੂੰ ਪਹਿਲ ਦਿੱਤੀ ਜਾਵੇਗੀ।

Note: 25%, 12% and 3%posts are reserved for the candidates belonging to schedule castes/ tribes, backward classes and physically handicapped persons to Punjab state respectively, 13% posts are reserved for Ex-servicemen.

ਚਾਹਵਾਨ ਉਮੀਦਵਾਰ ਜਿਹੜੇ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹੋਣ, ਨੱਥੀ ਪ੍ਰੋਫਾਰਮੇ ਅਨੁਸਾਰ ਫੋਟੋ ਸਹਿਤ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸੁਦਾ ਕਾਪੀਆਂ ਸਮੇਤ ਅਤੇ 100/- ਰੁਪਏ ਦਾ ਡਿਮਾਂਡ ਡਰਾਫਟ ਜ਼ੋ ਕਿ, ਕੰਪਟਰੋਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (Comptroller PAU, Ludhiana) ਦੇ ਨਾਂ ਤੇ ਹੋਵੇ ਮਿਤੀ 15/09/2022 (ਸਾਮ 4.00ਵਜੇ) ਤੱਕ ਯੂਨੀਵਰਸਿਟੀ ਬੀਜ ਫਾਰਮ, ਨਾਭਾ ਦੇ ਦਫਤਰ ਭੇਜਣ। ਇਸ ਮਿਤੀ ਤੋਂ ਬਾਅਦ (ਦਸਤੀ ਜਾਂ ਡਾਕ ਰਾਹੀਂ) ਪ੍ਰਾਪਤ ਬਿਨੈ ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਮੀਦਵਾਰ ਡਰਾਫਟ ਦੇ ਪਿਛਲੇ ਪਾਸੇ ਆਪਣਾ ਨਾਮ ਵੱਡੇ ਅੱਖਰਾਂ ਵਿੱਚ ਜਰੂਰ ਲਿਖਣ। ਇਸ ਤੋਂ ਇਲਾਵਾ ਹੋਰ ਯੋਗਤਾਵਾਂ ਜਾਂ ਤਜਰਬਾ ਜਿਸਦਾ ਕਿ ਉਮੀਦਵਾਰ ਲਾਭ ਲੈਣਾ ਚਾਹੁੰਦਾ ਹੈ, ਦੇ ਦਸਤਾਵੇਜ਼ ਸਬੂਤ ਦੇ ਤੌਰ ਤੇ ਨਾਲ ਨੱਥੀ ਕਰੇ।

ਉਮਦੀਵਾਰ ਚੋਣ ਕਮੇਟੀ ਦੇ ਸਾਹਮਣੇ, ਨਿਮਨਹਸਤਾਖਰ ਦੇ ਦਫਤਰ ਵਿਖੇ ਅਸਲ ਦਸਤਾਵੇਜ ਸਮੇਤ ਮਿਤੀ 27/09/2022 ਨੂੰ ਸਵੇਰ 11.00 ਵਜੇ ਹਾਜਰ ਹੋਣ, ਇਸ ਸਬੰਧੀ ਕੋਈ ਵੱਖਰਾ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ।ਇਸ ਮੌਕੇ ਤੇ ਹਾਜਰ ਹੋਣ ਲਈ ਕੋਈ ਵੀ ਟੀ.ਏ/ ਡੀ.ਏ ਨਹੀਂ ਦਿੱਤਾ ਜਾਵੇਗਾ। ਪਦਧਾਰੀ(Incumbent) ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਨੋਟਿਸ ਜਾਰੀ ਕੀਤਿਆਂ ਰੱਦ ਕੀਤੀਆਂ ਜਾ ਸਕਦੀਆਂ ਹਨ।

ਨੋਟ : ਜੋ ਉਮੀਦਵਾਰ ਇਹਨਾਂ ਅਸਾਮੀਆਂ ਲਈ ਪਹਿਲਾਂ ਹੀ ਜੁਲਾਈ 2021 ਵਿੱਚ ਬਿਨੈ ਪੱਤਰ ਦੇ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਜਰੂਰਤ ਨਹੀੱ ਉਹਨਾਂ ਦੇ ਪਹਿਲਾਂ ਵਾਲੇ ਬਿਨੈ ਪੱਤਰ ਹੀ ਸਵੀਕਾਰ ਕੀਤੇ ਜਾਣਗੇ।

ਨਿਰਦੇਸ਼ਕ
ਯੂਨੀਵਰਸਿਟੀ ਬੀਜ ਫਾਰਮ
ਨਾਭਾ।

Technology Marketing
and IPR Cell
  © Punjab Agricultural University Disclaimer | Privacy Policy | Contact Us