Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Posts of Jr. Filed Lab Helper (Last date for the receipt of applications 18-11-2022) - RRS, Ballowal Saunkhri

ਵਲੋਂ

ਨਿਰਦੇਸ਼ਕ,
ਖੇਤਰੀ ਖੋਜ ਕੇਂਦਰ (ਪੀ.ਏ.ਯੂ.),
ਬੱਲੋਵਾਲ-ਸੌਂਖੜੀ, ਡਾਕ. ਟਕਾਰਲਾ,
ਤਹਿਸੀਲ ਬਲਾਚੌਰ -144 521

ਵੱਲ

ਸਾਰੇ ਡੀਨਜ਼/ਡਾਇਰੈਕਟਰਜ਼/ਹੋਰ ਅਫਸਰ
ਅਤੇ ਵਿਭਾਗਾਂ ਦੇ ਮੁੱਖੀ, ਪੀ.ਏ.ਯੂ., ਲੁਧਿਆਣਾ
ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ
ਅਤੇ ਸਾਰੇ ਕੇ.ਵੀ.ਕੇ., ਪੀ.ਏ.ਯੂ.

ਮੀਮੋ ਨੰ.ਏ-3.2022/2101-03
ਮਿਤੀ : 01-11-2022

ਵਿਸ਼ਾ: ਜੂ. ਫੀਲਡ/ਲੈਬ ਹੈਲਪਰ ਦੀਆਂ 5 ਅਸਾਮੀਆਂ ਰੁ. 9193/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਭਰਨ ਸਬੰਧੀ ।

ਜੂ. ਫੀਲਡ/ਲੈਬ ਹੈਲਪਰ ਦੀਆਂ 5 ਖਾਲੀ ਅਸਾਮੀਆਂ ਸਕੀਮ “Facilitating effective functioning at PAU, Misc. 08 (PC-4715)” ਵਿੱਚ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਰੁ. 9193/- ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਿਤੀ 31.03.2023 ਤੱਕ (ਠੇਕੇ ਤੇ) ਭਰਨ ਲਈ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ । ਇਸ ਅਸਾਮੀ ਲਈ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ:-

  1. Middle with Punjabi
  2. Age: 18 years to 63 years.

Note: Preference will be given to the candidates who have been working as DPLs in the respective fields in PAU.

ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਂਵਾਂ ਪੂਰੀਆ ਕਰਦੇ ਹੌਣ ਆਪਣਾ ਬਿਨੈ-ਪੱਤਰ ਨਿਰਧਾਰਤ ਪ੍ਰੋਫਾਰਮੇ ਤੇ ਜੋ ਕਿ ਯੂਨੀਵਰਸਿਟੀ ਦੀ ਵੈਬਸਾਈਟ www.pau.edu ਤੇ ਉਪਲੱਬਧ ਹੈ ਤਿਆਰ ਕਰਕੇ ਸਰਟੀਫਿਕੇਟ ਦੀਆ ਤਸਦੀਕਸ਼ੁਦਾ ਕਾਪੀਆਂ ਸਮੇਤ 50/- ਰੁਪਏ ਦਾ ਬੈਂਕ ਡਰਾਫਟ ਜੋ ਕਿ Comptroller, PAU, Ludhiana ਦੇ ਨਾਂ ਤੇ ਹੋਵੇ ਨਿਰਦੇਸ਼ਕ, ਖੇਤਰੀ ਖੋਜ ਕੇਂਦਰ,ਬੱਲੋਵਾਲ-ਸੌਂਖੜੀ, ਡਾਕ. ਟਕਾਰਲਾ, ਤਹਿਸੀਲ ਬਲਾਚੌਰ-144 521, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਵਿੱਚ ਮਿਤੀ 18.11.2022 ਤੱਕ ਪਹੁੰਚ ਜਾਣੇ ਚਾਹੀਦੇ ਹਨ । ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ-ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ । ਬਿਨੈ ਪੱਤਰ ਵਿੱਚ ਅਸਾਮੀ ਦਾ ਨਾਂ, ਵਿਗਿਆਪਨ ਨੰ. ਮਿਤੀ ਅਤੇ ਮੋਬਾਇਲ ਨੰਬਰ ਦਾ ਹਵਾਲਾ ਜਰੂਰ ਦਿੱਤਾ ਜਾਵੇ।

ਸਕਰੀਨਿੰਗ ਕਮੇਟੀ ਦੇ ਸਾਹਮਣੇ ਡਾਕੂਮੈਂਟਾਂ ਦੀ ਸਕਰੀਨਿੰਗ ਲਈ ਆਪਣੇ ਅਸਲ ਸਰਟੀਫਿਕੇਟਾਂ ਸਮੇਤ ਹਾਜਰ ਹੋਣ ਅਤੇ ਇਸ ਵਾਸਤੇ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ । ਪਦਧਾਰੀ ਦੀਆਂ ਸੇਵਾਵਾਂ ਕਦੀ ਵੀ ਬਿਨ੍ਹਾਂ ਨੋਟਿਸ ਦਿੱਤੇ ਸਮਾਪਤ ਕੀਤੀਆਂ ਜਾ ਸਕਦੀਆ ਹਨ ।

ਸਹੀ/-
ਨਿਰਦੇਸ਼ਕ

Technology Marketing
and IPR Cell
  © Punjab Agricultural University Disclaimer | Privacy Policy | Contact Us