Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Assistant Security Supervisor (Last date for the receipt of applications 02-06-2023 and appear before the Selection Committee on 19-06-2023 at 10.00 AM)- University Seed Farm, Usman, Tarn Taran

Click here to download Application Form

ਵੱਲੋਂ

ਨਿਰਦੇਸ਼ਕ
ਯੂਨੀਵਰਸਿਟੀ ਬੀਜ ਫਾਰਮ
ਉਸਮਾਂ, ਤਰਨ ਤਾਰਨ।

ਵੱਲ

ਸਮੂਹ ਡੀਨ/ ਨਿਰਦੇਸ਼ਕ/ ਸਹਾਇਕ ਨਿਰਦੇਸ਼ਕ/ ਵਿਭਾਗਾਂ ਦੇ ਮੁਖੀ
ਪੀ.ਏ.ਯੂ.ਲੁਧਿਆਣਾ ਅਤੇ ਬਾਹਰਲੇ ਸਟੇਸ਼ਨਾਂ ਦੇ ਨਿਰਦੇਸ਼ਕ
ਸਹਾਇਕ ਨਿਰਦੇਸ਼ਕ/ ਸਬ ਸਟੇਸ਼ਨਾਂ ਦੇ ਇੰਚਾਰਜ ਆਦਿ।

ਮੀਮੋ ਨੰਬਰ: 218-317
ਮਿਤੀ: 18-05-2023

ਵਿਸ਼ਾ: ਅਸਿਸਟੈਂਟ ਸਕਿਓਰਟੀ ਸੁਪਰਵਾਈਜਰ ਦੀ ਇੱਕ ਅਸਾਮੀ ਰੁਪਏ 10354/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਭਰਨ ਸਬੰਧੀ।

ਅਸਿਸਟੈਂਟ ਸਕਿਓਰਟੀ ਸੁਪਰਵਾਈਜਰ ਦੀ ਇੱਕ ਅਸਾਮੀ ਰੁਪਏ 10354/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਸਕੀਮ “Misc.8 (PC-4715), ਯੂਨੀਵਰਸਿਟੀ ਬੀਜ ਫਾਰਮ, ਉਸਮਾਂ, ਤਰਨ ਤਾਰਨ ਵਿਖੇ ਭਰੀ ਜਾਣੀ ਹੈ। ਇਸ ਅਸਾਮੀ ਲਈ ਨਿਰਧਾਰਿਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ:-

  1. ਮਿਡਲ ਪੰਜਾਬੀ ਵਿਸ਼ੇ ਨਾਲ ਪਾਸ
  2. ਉਮਰ 18 ਤੋਂ 63 ਸਾਲ ਤੱਕ

ਨੋਟ: ਪੀ.ਏ.ਯੂ. ਅਤੇ ਇਸਦੇ ਬਾਹਰਲੇ ਸਟੇਸ਼ਨਾਂ ਦੇ ਫੀਲਡ ਵਿੱਚ ਦਸ ਸਾਲ ਕੰਮ ਕਰ ਚੁੱਕੇ ਦਿਹਾੜੀਦਾਰ ਕਾਮਿਆਂ ਨੂੰ ਪਹਿਲ ਦਿੱਤੀ ਜਾਵੇਗੀ।

ਚਾਹਵਾਨ ਉਮੀਦਵਾਰ ਜਿਹੜੇ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹੋਣ, ਨੱਥੀ ਪ੍ਰੋਫਾਰਮੇ ਅਨੁਸਾਰ ਫੋਟੋ ਸਹਿਤ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ ਅਤੇ 100/- ਰੁਪਏ ਦਾ ਡਿਮਾਂਡ ਡਰਾਫਟ ਕੰਪਟਰੋਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (Comptroller PAU, Ludhiana) ਦੇ ਨਾਂ ਤੇ ਹੋਵੇ ਮਿਤੀ 02/06/2023 (ਦੁਪਹਿਰ 2:00 ਵਜੇ) ਤੱਕ ਯੂਨੀਵਰਸਿਟੀ ਬੀਜ ਫਾਰਮ, ਉਸਮਾਂ, ਤਰਨ ਤਾਰਨ ਦੇ ਦਫਤਰ ਭੇਜਣ। ਇਸ ਮਿਤੀ ਤੋਂ ਬਾਅਦ (ਦਸਤੀ ਜਾਂ ਡਾਕ ਰਾਹੀਂ) ਪ੍ਰਾਪਤ ਬਿਨੈ ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਮੀਦਵਾਰ ਡਰਾਫਟ ਦੇ ਪਿਛਲੇ ਪਾਸੇ ਆਪਣਾ ਨਾਮ ਵੱਡੇ ਅੱਖਰਾਂ ਵਿੱਚ ਜਰੂਰ ਲਿਖਣ। ਇਸ ਤੋਂ ਇਲਾਵਾ ਹੋਰ ਯੋਗਤਾਵਾਂ ਜਾਂ ਤਜਰਬਾ ਜਿਸਦਾ ਕਿ ਉਮੀਦਵਾਰ ਲਾਭ ਲੈਣਾ ਚਾਹੁੰਦਾ ਹੈ, ਦੇ ਦਸਤਾਵੇਜ਼ ਸਬੂਤ ਦੇ ਤੌਰ ਤੇ ਨਾਲ ਨੱਥੀ ਕਰੇ।

ਉਮੀਦਵਾਰ ਚੋਣ ਕਮੇਟੀ ਦੇ ਸਾਹਮਣੇ, ਨਿਮਨਹਸਤਾਖਰ ਦੇ ਦਫਤਰ ਵਿਖੇ ਅਸਲ ਦਸਤਾਵੇਜ ਸਮੇਤ ਮਿਤੀ 19/06/2023 ਨੂੰ ਸਵੇਰੇ 10:00 ਵਜੇ ਹਾਜਰ ਹੋਣ, ਇਸ ਸਬੰਧੀ ਕੋਈ ਵੱਖਰਾ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ। ਇੰਟਰਵਿਊ ਤੇ ਹਾਜਰ ਹੋਣ ਲਈ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਪਦਧਾਰੀ (Incumbent) ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਨੋਟਿਸ ਜਾਰੀ ਕੀਤਿਆਂ ਰੱਦ ਕੀਤੀਆਂ ਜਾ ਸਕਦੀਆਂ ਹਨ।

ਨਿਰਦੇਸ਼ਕ
ਯੂਨੀਵਰਸਿਟੀ ਬੀਜ ਫਾਰਮ
ਉਸਮਾਂ, ਤਰਨ ਤਾਰਨ

Technology Marketing
and IPR Cell
  © Punjab Agricultural University Disclaimer | Privacy Policy | Contact Us